Service No : 4434921
Service : Army
Last Rank : Naik
Unit : 4 Sikh LI
Arm/Regt : The Sikh Light Infantry
Martyrdom : 1962
We are in the process of gathering additional information about this fallen soldier and are putting painstaking efforts in scouring the data available in public domain, towards that end. You may appreciate that it is a humongous task to curate the information about all the martyrs since 1947 and the endeavor demands huge amount of time and resources. Thus, we need the support of the martyr’s family members, former Unit or Formation colleagues, other comrades and friends in this regard. Please share any information about this soldier, if you have, by virtue of your association with him to make his profile comprehensive and inspirational. The information may be in the form of text, photographs or video clips and may be sent as and when available, since the information is dynamically updated.
We would immensely appreciate your valuable assistance in sharing your knowledge about the inspirational journey of this spirited soldier. We look forward to your help in our mission of spreading awareness about the sacrifices of the fallen heroes of our Armed Forces, who gave it all for our brighter tomorrow.
ਸਰਬਜੀਤ ਸਿੰਘ ਬਨੂੜ
2021 at 4:04 pmਮੇਰੇ ਤਾਇਆ ਜੀ ਸ ਭਾਗ ਸਿੰਘ ਪਿੰਡ ਬਡਾਲੀ ਤਹਿਸੀਲ ਖਰੜ ਨੇੜੇ ਬਡਾਲਾ ਬਨੂੜ ਖਰੜ ਤੋਂ ਪੰਜ ਕਿੱਲੋਮੀਟਰ ਦੂਰ , ਤਾਇਆ ਜੀ ਤੋਂ ਪਹਿਲਾ ਮੇਰੇ ਬਾਬਾ ਜੀ ਸ਼ਹੀਦ ਕਰੋੜਾ ਸਿੰਘ ਦੂਜੀ ਵਿਸ਼ਵ ਜੰਗ ਵਿੱਚ ਮਿਸਰ ਵਿੱਚ ਸ਼ਹੀਦ ਹੋ ਗਏ ਸਨ।
ਪਰਿਵਾਰ ਵਿੱਚ ਦੋ ਸ਼ਹੀਦ ਹੋਏ ਨੇ ਵਾਹਿਗੁਰੂ ਚੜਦੀਕਲਾ ਬਖ਼ਸ਼ਣ
ਪਰਿਵਾਰ ਹਮੇਸਾ ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਹੈ ਤੇ ਹਮੇਸਾ ਕਰਦਾ ਰਹੇਗਾ।
ਸਰਬਜੀਤ ਸਿੰਘ ਬਨੂੜ
2021 at 4:33 pmਮਰਣੁ ਮੁਣਸਾਂ ਸੂਰਿਆਂ ਹਕ ਹੈ, ਜੋ ਹੋਇ ਮਰਹਿ ਪਰਵਾਣੋ।।
ਜਦ 20 ਫਰਵਰੀ ਆਉਦੀ ਹੈ ਤਾਂ ਪਰਿਵਾਰ ਦੇ ਸਭ ਤੋਂ ਨੋਜਵਾਨ ਸ਼ਹੀਦ , ਮੇਰੇ ਬਾਬਾ ਜੀ ਸ਼ਹੀਦ ਕਰੋੜਾ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਯਾਦ ਆ ਜਾਂਦਾ ਹੈ ਜੋ ਦੂਜੀ ਵਿਸ਼ਵ ਜੰਗ ਸਮੇਂ ਦੁਸ਼ਮਨਾਂ ਨਾਲ ਲੜਦੇ ਹੋਏ ਉਹ ਸ਼ਹੀਦੀ ਜਾਮਾ ਪੀ ਗਏ ਸਨ। ਇਸੇ ਤਰਾਂ ਸੰਨ 1962 ਦੀ ਜੰਗ ਵਿਚ ਸਭ ਤੋਂ ਵੱਡੇ ਮੇਰੇ ਤਾਇਆ ਜੀ ਸ਼ਹੀਦ ਸਰਦਾਰ ਭਾਗ ਸਿੰਘ ਨੇ ਅੱਗੇ ਹੋ ਕੇ ਸ਼ਹੀਦੀ ਪਾ ਕੇ ਬੁਜ਼ਰਗਾਂ ਦੇ ਪਏ ਪੂਰਨਿਆਂ ਤੇ ਚਲਦੇ ਸ਼ਹੀਦੀ ਦੇ ਕੇ ਪਰਿਵਾਰ ਦਾ ਮਾਣ ਵਧਿਆ……….ਵਾਹਿਗੁਰੂ ਪਰਿਵਾਰ ਅੰਦਰ ਸ਼ਹੀਦ ਹੋਣ ਦੀ ਪਈ ਪਿਰਤ ਹਮੇਸ਼ਾਂ ਕਾਇਮ ਰੱਖੇ……..
ਮਿਸਰ’ਚ ਦੂਜੀ ਵਿਸਵ ਜੰਗ ਵਿੱਚ ਸਹੀਦ ਹੋਏ 72 ਪੰਜਾਬੀਆਂ ਸਮੇਤ 156 ਭਾਰਤੀਆਂ ਦੀ ਖੂਬਸੂਰਤ ਯਾਦਗਾਰ।
ਭਾਵੇ ਕਿ ਭਾਰਤ ਦਾ ਇਤਿਹਾਸ ਸਿੱਖਾ ਦੀ ਕੁਰਬਾਨੀਆਂ, ਸਹਾਦਤਾਂ ਆਦਿ ਨਾਲ ਭਰਿਆ ਪਇਆ ਹੈ ਖਾਸ ਤੋਰ ਤੇ ਦੇਸ ਕੌਮ ਦੀ ਰਾਖੀ ਲਈ ਹਮੇਸਾਂ ਪੰਜਾਬ ਨੇ ਮੁਹਰਲੀ ਕਤਾਰ ਵਿੱਚ ਖਲੋ ਕੇ ਸਹਾਦਤਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ ਗੱਲ ਪਹਿਲੇ ਵਿਸਵ ਜੰਗ ਦੀ ਹੋਵੇ ਜਾਂ ਦੂਜੇ ਵਿਸਵ ਯੁੱਧ ਦੀ ਸਿੱਖਾਂ ਇਥੇ ਵੀ ਵੱਧ ਚੱੜ ਕੇ ਕੁਰਬਾਨੀ ਦੇ ਆਪਣੇ ਗੋਰਵਮਈ ਇਤਿਹਾਸ ਨੂੰ ਅੱਗੇ ਵਧਿਆ ਹੈ। ਦੂਜੇ ਵਿਸਵ ਯੁੱਧ ਸਮੇ ਭਾਰਤ ਬ੍ਰਿਟਿਸ ਹਕੂਮਤ ਦੇ ਅਧੀਨ ਸੀ ਤੇ ਦੂਜੇ ਵਿਸਵ ਯੁੱਧ ਦਾ ਸਮਾਂ ਸੰਨ 1939-1945 ਦਰਮਿਆਨ ਰਿਹਾ ਤੇ ਇਹ ਯੁੱਧ ਬਰਮਾ ਅਤੇ ਮਿਸਰ , ਮਿਡਲ ਈਸਟ, ਅਫਰੀਕਾ ਆਦਿ ਵਿੱਚ ਹੋਇਆ ਤੇ ਇਥੇ ਹੀ ਅਨੇਕਾਂ ਸਿੱਖ ਜੋ ਉਸ ਵੇਲੇ ਬ੍ਰਿਟਿਸ ਫੌਜਾਂ ਵਿੱਚ ਸਨ ਨੇ ਸਹਾਦਤਾਂ ਦਿੱਤੀਆਂ। ਗੱਲ ਕਰਦੇ ਹਾਂ ਦੂਜੇ ਵਿਸਵ ਯੁੱਧ ਦੀ ਜਿਸ ਵਿੱਚ ਪੰਜਾਬੀ ਫੋਜਾਂ ਜੌ ਕਿ ਵੱਖ ਵੱਖ ਰਜਮੈਟਾਂ ਰਾਹੀ ਯੁੱਧ ਦੇ ਮੈਦਾਨ ਵਿੱਚ ਖੜੀਆਂ ਸਨ, ਚ ਹਜਾਰਾਂ ਦੀ ਗਿਣਤੀ ਵਿੱਚ ਸਹੀਦੀਆਂ ਹੋਇਆ ਇਕ ਅਜਿਹੀ ਯਾਦਗਾਰ ਜੋ ਕਦੇ ਸੋਚੀ ਨਹੀ ਸੀ ਜੌ ਦਿਲ ਦੀਆਂ ਗਹਿਰੀਆ ਵਿੱਚ ਹੋ ਉਸ ਮੈਦਾਨ ਵਿੱਚ ਲੈ ਗਈ ਜਿਥੇ ਆਪਣੇ ਹੀ ਅਨੇਕਾਂ ਸਿੰਘਾਂ ਨੇ ਲੜਦੇ ਹੋਏ ਸਹੀਦੀ ਜਾਮ ਪੀਤਾ, ਜਿਨਾਂ੍ ਦੇ ਅਨੇਕਾਂ ਪਰਿਵਾਰਾਂ ਨੂੰ ਉਨਾਂ ਦੀ ਸਿਰਫ ਸਹੀਦੀ ਜਾਂ ਵਿਛੜਨ ਦੀਆਂ ਕੁਝ ਯਾਦਾਂ ਬਚੀਆਂ ਸਨ ਨੂੰ ਬਹੁਤ ਕਰੀਬ ਤੌ ਵੇਖਣ ਦਾ ਮੌਕਾ ਮਿਲਿਆਂ, ਜਿਸ ਵਿੱਚ ਮਿਸਰ ਲਿਬਿਆ ਬਾਰਡਰ ਤੇ ਹੋਏ ਯੁੱਧ ਦੌਰਾਨ 156 ਭਾਰਤੀਆਂ ਵਿੱਚ 72 ਤੌ ਜਿਆਦਾ ਪੰਜਾਬੀਆਂ ਨੇ ਸਹਾਦਤਾਂ ਦਿੱਤੀਆਂ , ਜਿਨਾਂ ਦੀ ਮਿਸਰ ਨਿਵਾਸੀਆਂ ਨੇ ਕੋਮਿਨਵੈਲਥ ਨੂੰ ਜਮੀਨ ਦਾਨ ਦੇ ਕੇ Halfaya Sollum War Cemetery ਬਣਾਈ ਗਈ ਹੈ ਜਿਥੇ ਸਾਲ ਦੇ ਇੱਕ ਦਿਨ ਸਹੀਦਾਂ ਨੂੰ ਸਰਧਾਂਜਲੀ ਦਿੱਤੀ ਜਾਂਦੀ ਹੈ ਤੇ ਪੰਜਾਬੀਆਂ ਨੂੰ ਛੱਡ ਵਿਦੇਸੀ ਲੋਕ ਤੇ ਫੋਜੀ ਆਪਣੇ ਤੌ ਵਿਛੜਿਆ ਨੂੰ ਆਪਣੀ ਸਰਧਾਂਜਲੀ ਦੇਣ ਵੱਖ ਵੱਖ ਗਰੁੱਪਾਂ ਰਾਹੀ ਉਥੇ ਜਾਂਦੇ ਹਨ ਤੇ ਰਜਿਸਟਰ ਵਿੱਚ ਆਪਣੇ ਵਿਚਾਰ ਲਿਖ ਸਹੀਦਾਂ ਨੂੰ ਆਪਣੀ ਸਰਧਾਂਜਲੀ ਅਰਪਿਤ ਕਰਦੇ ਹਨ। ਭਾਂਵੇ ਕਿ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੇ ਦੌਵੇ ਮਹਾਯੁੱਧਾ ਵਿੱਚ ਵੱਧ ਚੜਕੇ ਹਿੱਸਾ ਲਿਆ ਤੇ ਉਨਾਂ ਦੀ ਯਾਦ ਵਿੱਚ ਫਰਾਂਸ, ਬੈਲਜੀਅਮ, ਭਾਰਤ, ਪਾਕਿਸਤਾਨ ਆਦਿ ਵਿੱਚ ਯਾਦਗਾਰਾਂ ਬਣਾਈਆਂ ਗਈਆਂ ਹਨ ਪੰਰਤੂ ਅੱਜ ਵੀ ਸਾਡਾ ਵਿਰਸਾ ਇਸ ਅਨਮੋਲ ਖਜਾਨੇ ਤੌ ਅਣਜਾਣ ਹੈ ਲੋੜ ਹੈ ਇਸ ਗੌਰਵਮਈ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਣ ਦੀ ਅਤੇ ਸਹੀਦ ਹੋਏ ਫੋਜੀਆਂ ਦੇ ਪਰਿਵਾਰ, ਜਿਨਾਂ ਨੂੰ ਸਹੀਦਾਂ ਸੰਬੰਧੀ ਕੋਈ ਜਾਣਕਾਰੀ ਨਹੀ ਬਾਰੇ ਜਾਣਕਾਰੀ ਇੱਤਤਰ ਕਰ ਉਨਾਂ ਤੱਕ ਪਹੁੰਚਾਣ ਦੀ, ਕੰਮ ਅੋਖਾ ਲੱਗਦਾ ਹੈ ਪਰ ਹੈ ਨਹੀ।
Sarabjit Singh Banur